ਮੈਂ ਮਨ ਦੇ ਪਰਿੰਦੇ ਨੂੰ ਇਕ ਖ਼ਾਬ ਦਿਖਾ ਦਿੱਤਾ |
ਭਟਕਦੀਆਂ ਰੀਝਾ ਲਈ ਇਕ ਨਗਰ ਵਸਾ ਦਿੱਤਾ |
ਹੋ ਕੇ ਬੇਕਾਬੂ ਜਦ , ਇਹ ਦਿਲ ਹੈ ਕਦੀ ਰੋਇਆ,
ਉਹਲਾ ਕਰ ਹਾਸੇ ਦਾ , ਮੈਂ ਦਰਦ ਲੁਕਾ ਦਿੱਤਾ |
ਦੋਜ਼ਖ ਦੀ ਅਗਨ ਜਿਹੀ, ਹਿਜਰਾਂ ਦੀ ਪੀੜਾ ਏ.
ਸੱਜਣਾਂ ਦੇ ਬਿਰਹਾ ਨੇ, ਦਿਲ ਰਾਖ ਬਣਾ ਦਿੱਤਾ |
ਜਜ਼ਬੇ ਫੁੱਲਾਂ ਵਰਗੇ ,ਤਪ ਕੇ ਅੰਗਿਆਰ ਹੋਏ ,
ਮਹਿਕਾਂ ਦੇ ਮੌਸਮ ਨੇ ,ਕੁਝ ਐਸਾ ਦਗ਼ਾ ਦਿੱਤਾ |
ਅੱਖੀਆਂ ਵਿਚ ਸੁਫ਼ਨੇ ਵੀ ,ਹੁਣ ਆਉਣੋਂ ਡਰਦੇ ਨੇ ,
ਪਲਕਾਂ 'ਤੇ ਦਰਦਾਂ ਦਾ, ਪਹਿਰਾ ਤੂੰ ਬਿਠਾ ਦਿੱਤਾ |
ਇਸ ਦਿਲ ਦੇ ਦਰਦਾਂ ਨੇ ,ਖੋਹ ਕੇ ਮੁਸਕਾਨ ਮੇਰੀ ,
ਇਕ ਸਰਦ ਜਿਹਾ ਹਉਕਾ ,ਹੋਂਠਾਂ ਤੇ ਸਜਾ ਦਿੱਤਾ ।
No comments:
Post a Comment