Monday, March 14, 2011

ghazal,,,,,,

ਸੋਚਾਂ ਤੇਰੀ ਯਾਦ ਨੂੰ ਆਖਾਂ,ਦਿਲ ਦੇ ਵਿਹੜੇ ਆ ਨਾਹੀਂ |
ਏਸ ਨਿਮਾਣੀ ਜਿੰਦ ਨੂੰ ਐਵੇਂ ,ਸੋਚਾਂ ਵਿਚ ਉਲਝਾ ਨਾਹੀਂ |

ਧੂੰਆਂ ਧੂੰਆਂ ਚਾਨਣ ਦਿਨ ਦਾ ,ਗ਼ਮ ਦੀ ਰਾਤ ਵੀ ਕਾਲ਼ੀ ਏ,
ਲੋੜ ਮੇਰੀ ਏ ਚੰਨ ਸਬੂਤਾ ,ਬਣ ਜੁਗਨੂੰ ਤਰਸਾ ਨਾਹੀਂ |

ਰੀਝਾਂ ਦੀ ਅਰਥੀ ਨੂੰ ਮੋਢਾ,ਸਬਰ ਮੇਰੇ ਨੇ ਕੀ ਦੇਣਾਂ ,
ਦੁਖੜੇ ਜਰਦਾ ਦਿਲ ਫਟ ਜਾਵੇ ,ਸ਼ਾਲਾ ਇੰਜ ਅਜ਼ਮਾ ਨਾਹੀਂ |

ਭਰਦਾ ਜਦ ਪੈਮਾਨਾ ਦਿਲ ਦਾ ,ਰੋ ਰੋ ਹਲਕਾ ਹੋਵੇ ਨਾ ,
ਐਵੇਂ ਚਾੜ੍ਹ ਨਾ ਸੂਲੀ ਦਿਲ ਨੂੰ ਅਪਣਾ ਆਪ ਖਪਾ ਨਾਹੀਂ |

ਖ਼ੁਸ਼ੀਆਂ ਖੋਹ ਕੇ ਝੋਲੀ ਸਾਡੀ ,ਨਾਲ ਗ਼ਮਾਂ ਦੇ ਭਰ ਦਿੱਤੀ ,
ਹੁਣ ਤਾਂ ਰੱਬਾ ਚੈਨ ਮੋੜ ਦੇ ,ਭਟਕਣ ਦੇ ਵਿਚ ਪਾ ਨਾਹੀਂ |

ਉਮਰਾਂ ਨਾਲੋਂ ਲੰਮਾ ਰਿਸ਼ਤਾ ,ਬੇਸ਼ਕ ਹੈ ਤਨਹਾਈ ਨਾਲ ,
ਇਹ ਵੀ ਕਿਧਰੇ ਛੱਡ ਨਾ ਜਾਵੇ ,ਇਸ ਨੂੰ ਮੀਤ ਬਣਾ ਨਾਹੀਂ |

ਗ਼ਮ ਦੇ ਸਾਗਰ ਦੇ ਵਿਚ ਡੁਬ ਕੇ ਵੇਖੀਂ ਸਾਹ ਘੁੱਟ ਜਾਵੇ ਨਾ ,
ਕੁੱਝ ਅੱਥਰੂ ਵਹਿ ਜਾਣ ਦੇ ਅਪਣੇ, ਬਹੁਤਾ ਦਰਦ ਛੁਪਾ ਨਾਹੀਂ

2 comments:

  1. ਗ਼ਮ ਦੇ ਸਾਗਰ ਦੇ ਵਿਚ ਡੁਬ ਕੇ ਵੇਖੀਂ ਸਾਹ ਘੁੱਟ ਜਾਵੇ ਨਾ ,
    ਕੁੱਝ ਅੱਥਰੂ ਵਹਿ ਜਾਣ ਦੇ ਅਪਣੇ, ਬਹੁਤਾ ਦਰਦ ਛੁਪਾ ਨਾਹੀਂ

    ਮਕਤਾ ਬਹੁਤ ਖੂਬ ! ਮੁਬਾਰਕਾਂ ਬਲਜੀਤ ਜੀ

    ReplyDelete