Friday, January 11, 2013

ghazal..

ਧੁੱਪ ਤੇ ਪਰਛਾਂਵਿਆਂ ਦਾ ਸਿਲਸਿਲਾ ਬਣਿਆਂ ਰਹੇ ।
 ਇਸਤਰਾਂ ਇਕ ਦੂਸਰੇ ਦਾ ਆਸਰਾ ਬਣਿਆਂ ਰਹੇ ।

ਦੁਸ਼ਮਣਾਂ ਦੇ ਵਾਂਗ ਤੂੰ ਹੋਵੀ ਨਾ ਮੇਰੇ ਰੂਬਰੂ ,
ਰਹਿਣਦੇ ਇਕ ਭਰਮ ਮੇਰਾ ਸਾਬਤਾ ਬਣਿਆਂ ਰਹੇ ।

ਕੀ ਪਤਾ,ਕਿਸ ਵਕਤ, ਕਿੱਥੋਂ,ਮਿਲ ਪਵੇ ਉਹ ਹਾਦਸਾ .
ਉਮਰ ਭਰ ਫਿਰ ਨਾਲ ਜਿਸਦੇ ਵਾਸਤਾ ਬਣਿਆਂ ਰਹੇ ।

ਇਹ ਅਵੱਲੀ ਭਟਕਣਾ ਤਾਂ ਦੇਣ ਹੈ ਹਾਲਾਤ ਦੀ ,
ਦਿਲ ਕਦੋਂ ਚਹੁੰਦੈ ਕਿ ਜੀਵਨ ਕਰਬਲਾ ਬਣਿਆਂ ਰਹੇ ।

ਸਬਰ ਪੈਰਾਂ ਦਾ ਜਰਾ ਤੂੰ ਆਜ਼ਮਾ ਕੇ ਵੇਖ ਲੈ ,
ਇਹ ਨਾ ਹੋਵੇ ਰਸਤਿਆਂ ਤੇ ਫਿਰ ਗਿਲਾ ਬਣਿਆਂ ਰਹੇ ।

No comments:

Post a Comment