ਸਾਰੀ ਉਮਰਾ ਥੋੜਾਂ ਦਾ ਅਹਿਸਾਸ ਰਿਹਾ ।
ਬਿਨ ਗ਼ਮ ਦੇ ਨਾ ਕੋਈ ਦਿਲ ਦੇ ਪਾਸ ਰਿਹਾ ।
ਸ਼ੰਕੇ ਉੱਗ ਪਏ ਨੇ ਮੰਜ਼ਿਲ ਦੇ ਬਾਰੇ ,
ਪੈਰਾਂ ਨੂੰ ਨਾ ਪੈੜਾਂ ਤੇ ਵਿਸ਼ਵਾਸ ਰਿਹਾ ।
'ਮੈਂ ਤੋਂ ਮੈਂ ' ਤੀਕਰ ਹੀ ਹਾਂ ਮਹਿਦੂਦ ਰਹੇ ,
ਅੰਤਰ-ਮਨ ਵੀ ਹਉਮੈਂ ਦਾ ਹੀ ਦਾਸ ਰਿਹਾ ।
ਮੋਹ ਹੋਇਆ ਨਾ ਅਪਣੇ ਘਰ ਦੇ ਨਾਲ ਕਦੀ ,
ਦਸਤਕ ਦਿੰਦਾ ਸੋਚਾਂ ਵਿਚ ਬਨਵਾਸ ਰਿਹਾ ।
ਧੁੱਪਾਂ ਵਿਚ ਵੀ ਦਿਲ ਨੂੰ ਛਾਂ ਦੀ ਆਸ ਰਹੀ ,
ਬਲਦੀ ਰੁੱਤੇ ਕਿਣਮਿਣ ਦਾ ਭਰਵਾਸ ਰਿਹਾ ।
ਵਾਪਸ ਲੈ ਲੈ ਰੱਬਾ ਐਸਾ ਦਿਲ ਸਾਥੋਂ ,
ਅਜ਼ਲਾਂ ਤੋਂ ਹੈ ਜਿਸ ਵਿਚ ਗ਼ਮ ਦਾ ਵਾਸ ਰਿਹਾ ।
ਬਿਨ ਗ਼ਮ ਦੇ ਨਾ ਕੋਈ ਦਿਲ ਦੇ ਪਾਸ ਰਿਹਾ ।
ਸ਼ੰਕੇ ਉੱਗ ਪਏ ਨੇ ਮੰਜ਼ਿਲ ਦੇ ਬਾਰੇ ,
ਪੈਰਾਂ ਨੂੰ ਨਾ ਪੈੜਾਂ ਤੇ ਵਿਸ਼ਵਾਸ ਰਿਹਾ ।
'ਮੈਂ ਤੋਂ ਮੈਂ ' ਤੀਕਰ ਹੀ ਹਾਂ ਮਹਿਦੂਦ ਰਹੇ ,
ਅੰਤਰ-ਮਨ ਵੀ ਹਉਮੈਂ ਦਾ ਹੀ ਦਾਸ ਰਿਹਾ ।
ਮੋਹ ਹੋਇਆ ਨਾ ਅਪਣੇ ਘਰ ਦੇ ਨਾਲ ਕਦੀ ,
ਦਸਤਕ ਦਿੰਦਾ ਸੋਚਾਂ ਵਿਚ ਬਨਵਾਸ ਰਿਹਾ ।
ਧੁੱਪਾਂ ਵਿਚ ਵੀ ਦਿਲ ਨੂੰ ਛਾਂ ਦੀ ਆਸ ਰਹੀ ,
ਬਲਦੀ ਰੁੱਤੇ ਕਿਣਮਿਣ ਦਾ ਭਰਵਾਸ ਰਿਹਾ ।
ਵਾਪਸ ਲੈ ਲੈ ਰੱਬਾ ਐਸਾ ਦਿਲ ਸਾਥੋਂ ,
ਅਜ਼ਲਾਂ ਤੋਂ ਹੈ ਜਿਸ ਵਿਚ ਗ਼ਮ ਦਾ ਵਾਸ ਰਿਹਾ ।
No comments:
Post a Comment