Thursday, August 1, 2013

ghazal....

ਨੇਰ੍ਹਿਆਂ ਦਾ ਦਰਦ ਖ਼ੁਦ ਉਹ ਜਰ ਗਿਆ ।
ਮੇਰੀਆਂ ਤਲੀਆਂ ਤੇ ਦੀਵੇ ਧਰ ਗਿਆ ।

ਬੇਵਸੀ ਕਿੱਦਾਂ ਨਾ ਰੋਵੇ ਫੁੱਟ ਕੇ ,
ਵਕ਼ਤ ਹੀ ਬਰਬਾਦ ਐਨਾ ਕਰ ਗਿਆ ।

ਕਰ ਗਿਆ ਗ਼ਮਗੀਨ ਮੇਰੀ ਜਿੰਦਗੀ ,
ਝੋਲ ਮੇਰੀ ਨਾਲ ਦਰਦਾਂ ਭਰ ਗਿਆ ।

ਕੀ ਗਿਲਾ ਗੈਰਾਂ ਤੇ ਜਦ ਆਪਣਾ ਹੀ ਉਹ ,
 ਢਾਹ ਕੇ ਅਪਣੇ ਹੱਥੀਂ ਮੇਰਾ ਘਰ ਗਿਆ ।

ਉਸ ਤਰ੍ਹਾਂ ਸਰ ਕਰ ਗਿਆ ਅਸਮਾਨ ਵੀ ,
ਖਾਹਿਸ਼ਾਂ ਹਥੋਂ ਹੈ ਬੰਦਾ ਹਰ ਗਿਆ ।

No comments:

Post a Comment