ਹੈ ਘਰਾਂ ਵਿਚਕਾਰ ਜੇਕਰ ਫ਼ਾਸਲਾ ਤੂੰ ਰਹਿਣ ਦੇ ।
ਥੋੜਾ ਜੇਹਾ ਪਰ ਦਿਲਾਂ ਦਾ ਰਾਬਤਾ ਤੂੰ ਰਹਿਣ ਦੇ ।
ਕਰ ਸਕਾਂ ਮੈਂ ਸੁਫਨਿਆਂ ਵਿਚ ਨਾਲ ਤੇਰੇ ਗੁਫ਼ਤਗੂ ,
ਨੀਂਦਰਾਂ ਦੇ ਨਾਲ ਏਨਾ ਵਾਸਤਾ ਤੂੰ ਰਹਿਣ ਦੇ ।
ਸੈਂਕੜੇ ਦੁੱਖਾਂ ਦੇ ਝੱਖੜ ਮੈਂ ਇੱਕਲੀ ਜਰ ਲਊਂ ,
ਯਾਦਾਂ ਦਾ ਬਸ ਨਾਲ ਮੇਰੇ ਕਾਫ਼ਲਾ ਤੂੰ ਰਹਿਣ ਦੇ ।
ਪੂੰਝ ਨਾ ਪਲਕਾਂ ਤੋਂ ਹੰਝੂ ਇਸ ਕਦਰ ਨਾ ਤਰਸ ਕਰ ,
ਦਿਲ ਤਾਂ ਐਵੇਂ ਢਾਰਸਾਂ ਹੈ ਭਾਲਦਾ ਤੂੰ ਰਹਿਣ ਦੇ ।
ਦੋਸਤੀ ਤੇ ਦੁਸ਼ਮਣੀ ਦੇ ਸਿਲਸਲੇ ਸਭ ਤੋੜ ਲੈ,
ਜੀਣ ਦਾ ਸਾਮਾਨ ਪਰ ਕੁਝ ਸਾਬਤਾ ਤੂੰ ਰਹਿਣ ਦੇ ।
ਬਿਖ਼ਰ ਜਾਵੇ ਹੋ ਕੇ ਖੰਡਰ ਫਿਰ ਕਿਤੇ ਮੇਰਾ ਵਜੂਦ ,
ਇਸ ਤਰਾਂ ਬਣ ਕੇ ਨਾ ਆਵੀਂ ਹਾਦਸਾ ਤੂੰ ਰਹਿਣ ਦੇ ।
ਜੇ ਸਜ਼ਾ ਦੇਣੀ ਹੈ ਮੈਨੂੰ ਹੋਰ ਲੱਭ ਰਸਤਾ ਕੋਈ ,
ਇੰਝ ਦਿਖਾ ਕੇ ਬੇਰੁਖ਼ੀ ਨਾ ਆਜ਼ਮਾ ਤੂੰ ਰਹਿਣ ਦੇ ।

No comments:
Post a Comment